bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 6
Acts 6
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 7 →
1
ਉਹਨਾਂ ਦਿਨਾਂ ਵਿੱਚ ਜਦੋਂ ਚੇਲਿਆਂ ਦੀ ਗਿਣਤੀ ਵੱਧ ਰਹੀ ਸੀ ਤਾਂ ਯੂਨਾਨੀ ਭਾਸ਼ਾ ਬੋਲਣ ਵਾਲਿਆਂ ਨੇ ਇਬਰਾਨੀ ਭਾਸ਼ਾ ਬੋਲਣ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਉਹਨਾਂ ਦੀਆਂ ਵਿਧਵਾਵਾਂ ਨਾਲ ਰੋਜ਼ਾਨਾ ਭੋਜਨ ਵੰਡਣ ਸਮੇਂ ਅਣਗਹਿਲੀ ਕੀਤੀ ਜਾਂਦੀ ਸੀ ।
2
ਇਸ ਲਈ ਬਾਰ੍ਹਾਂ ਰਸੂਲਾਂ ਨੇ ਵਿਸ਼ਵਾਸੀਆਂ ਦੀ ਸਾਰੀ ਸੰਗਤ ਨੂੰ ਸੱਦਿਆ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਪ੍ਰਚਾਰ ਦੀ ਅਣਗਹਿਲੀ ਕਰ ਕੇ ਭੋਜਨ ਵਰਤਾਈਏ ।
3
ਇਸ ਲਈ ਭਰਾਵੋ ਅਤੇ ਭੈਣੋ, ਆਪਣੇ ਵਿੱਚੋਂ ਸੱਤ ਨੇਕ ਆਦਮੀਆਂ ਨੂੰ ਚੁਣ ਲਵੋ ਜਿਹੜੇ ਬੁੱਧੀ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਣ । ਅਸੀਂ ਉਹਨਾਂ ਨੂੰ ਇਸ ਕੰਮ ਲਈ ਨਿਯੁਕਤ ਕਰ ਦੇਵਾਂਗੇ ।
4
ਫਿਰ ਅਸੀਂ ਆਪ ਪ੍ਰਾਰਥਨਾ ਅਤੇ ਪਰਮੇਸ਼ਰ ਦੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ ।”
5
ਇਹ ਗੱਲ ਸਾਰੀ ਸੰਗਤ ਨੂੰ ਚੰਗੀ ਲੱਗੀ ਅਤੇ ਉਹਨਾਂ ਨੇ ਸਤੀਫ਼ਨੁਸ ਨਾਂ ਦੇ ਇੱਕ ਆਦਮੀ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਾਨਾਸ ਅਤੇ ਅੰਤਾਕਿਯਾ ਦੇ ਰਹਿਣ ਵਾਲੇ ਨਿਕਲਾਉਸ ਜੋ ਪਰਾਈ ਕੌਮ ਵਿੱਚੋਂ ਯਹੂਦੀ ਵਿਸ਼ਵਾਸ ਵਿੱਚ ਆਇਆ ਸੀ, ਨੂੰ ਚੁਣਿਆ
6
ਅਤੇ ਰਸੂਲਾਂ ਦੇ ਸਾਹਮਣੇ ਪੇਸ਼ ਕੀਤਾ । ਰਸੂਲਾਂ ਨੇ ਉਹਨਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਨਿਯੁਕਤ ਕੀਤਾ ।
7
ਇਸ ਤਰ੍ਹਾਂ ਪਰਮੇਸ਼ਰ ਦਾ ਵਚਨ ਫੈਲਦਾ ਗਿਆ । ਚੇਲਿਆਂ ਦੀ ਗਿਣਤੀ ਯਰੂਸ਼ਲਮ ਵਿੱਚ ਤੇਜ਼ੀ ਨਾਲ ਵੱਧਦੀ ਗਈ ਅਤੇ ਬਹੁਤ ਸਾਰੇ ਪੁਰੋਹਿਤਾਂ ਨੇ ਇਸ ਵਿਸ਼ਵਾਸ ਨੂੰ ਸਵੀਕਾਰ ਕੀਤਾ ।
8
ਸਤੀਫ਼ਨੁਸ ਪਰਮੇਸ਼ਰ ਦੀ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਵੱਡੇ ਚਮਤਕਾਰ ਅਤੇ ਚਿੰਨ੍ਹ ਪ੍ਰਗਟ ਕਰਦਾ ਸੀ ।
9
ਤਦ ਕੁਝ ਲੋਕ ਜੋ ‘ਸੁਤੰਤਰ ਮਨੁੱਖਾਂ’ ਨਾਂ ਦੀ ਪ੍ਰਾਰਥਨਾ ਸਭਾ ਦੇ ਮੈਂਬਰ ਸਨ ਅਤੇ ਕੁਝ ਯਹੂਦੀ ਕੁਰੇਨਿਆ ਅਤੇ ਸਿੰਕਦਰੀਆ ਦੇ ਰਹਿਣ ਵਾਲੇ ਸਨ ਅਤੇ ਕੁਝ ਦੂਜੇ ਯਹੂਦੀ ਕਿਲਿਕਿਆ ਅਤੇ ਏਸ਼ੀਆ ਦੇ ਲੋਕ, ਉੱਠ ਕੇ ਸਤੀਫ਼ਨੁਸ ਨਾਲ ਬਹਿਸ ਕਰਨ ਲੱਗੇ ।
10
ਪਰ ਉਹ ਉਸ ਬੁੱਧ ਅਤੇ ਪਵਿੱਤਰ ਆਤਮਾ ਦਾ ਜਿਸ ਦੁਆਰਾ ਸਤੀਫ਼ਨੁਸ ਬੋਲ ਰਿਹਾ ਸੀ, ਮੁਕਾਬਲਾ ਨਾ ਕਰ ਸਕੇ ।
11
ਫਿਰ ਉਹਨਾਂ ਨੇ ਕੁਝ ਆਦਮੀਆਂ ਨੂੰ ਰਿਸ਼ਵਤ ਦਿੱਤੀ ਕਿ ਉਹ ਕਹਿਣ, “ਅਸੀਂ ਇਸ ਨੂੰ ਪਰਮੇਸ਼ਰ ਅਤੇ ਮੂਸਾ ਦੀ ਨਿੰਦਾ ਕਰਦੇ ਸੁਣਿਆ ਹੈ ।”
12
ਇਸ ਤਰ੍ਹਾਂ ਉਹਨਾਂ ਨੇ ਲੋਕਾਂ, ਬਜ਼ੁਰਗ ਆਗੂਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੂੰ ਭੜਕਾਇਆ । ਉਹ ਸਤੀਫ਼ਨੁਸ ਕੋਲ ਆਏ ਅਤੇ ਉਸ ਨੂੰ ਫੜ ਕੇ ਸਭਾ ਵਿੱਚ ਲੈ ਗਏ ।
13
ਉੱਥੇ ਉਹਨਾਂ ਨੇ ਕੁਝ ਝੂਠੇ ਗਵਾਹ ਖੜ੍ਹੇ ਕੀਤੇ, ਜਿਹਨਾਂ ਨੇ ਕਿਹਾ, “ਇਹ ਆਦਮੀ ਲਗਾਤਾਰ ਇਸ ਪਵਿੱਤਰ ਸਥਾਨ ਅਤੇ ਵਿਵਸਥਾ ਦੇ ਵਿਰੁੱਧ ਬੋਲਦਾ ਹੈ ।
14
ਅਸੀਂ ਇਸ ਨੂੰ ਕਹਿੰਦੇ ਸੁਣਿਆ ਹੈ ਕਿ ਨਾਸਰਤ ਨਿਵਾਸੀ ਯਿਸੂ ਇਸ ਥਾਂ ਨੂੰ ਨਾਸ਼ ਕਰ ਦੇਵੇਗਾ ਅਤੇ ਮੂਸਾ ਦੁਆਰਾ ਦਿੱਤੀਆਂ ਰਵਾਇਤਾਂ ਨੂੰ ਬਦਲ ਦੇਵੇਗਾ ।”
15
ਸਭਾ ਵਿੱਚ ਬੈਠੇ ਹੋਏ ਸਾਰੇ ਲੋਕ ਸਤੀਫ਼ਨੁਸ ਵੱਲ ਬੜੀ ਨੀਝ ਲਾ ਕੇ ਦੇਖ ਰਹੇ ਸਨ । ਉਹਨਾਂ ਨੂੰ ਉਸ ਵੇਲੇ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਵਰਗਾ ਦਿਖਾਈ ਦਿੱਤਾ ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 7 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28