bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 24
Acts 24
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 25 →
1
ਪੰਜ ਦਿਨਾਂ ਦੇ ਬਾਅਦ ਮਹਾਂ-ਪੁਰੋਹਿਤ ਹਨਾਨਿਯਾਹ ਬਜ਼ੁਰਗ ਆਗੂਆਂ ਅਤੇ ਤਰਤੁਲਸ ਨਾਂ ਦੇ ਇੱਕ ਵਕੀਲ ਨੂੰ ਨਾਲ ਲੈ ਕੇ ਆਇਆ । ਉਹਨਾਂ ਨੇ ਪੌਲੂਸ ਦੇ ਵਿਰੁੱਧ ਰਾਜਪਾਲ ਦੇ ਸਾਹਮਣੇ ਮੁਕੱਦਮਾ ਪੇਸ਼ ਕੀਤਾ ।
2
ਜਦੋਂ ਪੌਲੂਸ ਦੀ ਪੇਸ਼ੀ ਹੋਈ ਤਾਂ ਤਰਤੁਲਸ ਨੇ ਇਸ ਤਰ੍ਹਾਂ ਉਸ ਉੱਤੇ ਦੋਸ਼ ਲਾਉਣੇ ਸ਼ੁਰੂ ਕੀਤੇ: “ਮਾਨਯੋਗ ਫ਼ੇਲਿਕਸ, ਤੁਹਾਡੇ ਦੁਆਰਾ ਸਾਡੇ ਵਿੱਚ ਸ਼ਾਂਤੀ ਸਥਾਪਤ ਹੋਈ ਹੈ, ਅਤੇ ਤੁਹਾਡੀ ਸਿਆਣਪ ਨਾਲ ਸਾਡੇ ਲੋਕਾਂ ਵਿੱਚ ਬਹੁਤ ਸਾਰੇ ਸੁਧਾਰ ਹੋਏ ਹਨ ।
3
ਅਸੀਂ ਇਸ ਗੱਲ ਨੂੰ ਹਰ ਤਰ੍ਹਾਂ ਨਾਲ, ਹਰ ਥਾਂ ਧੰਨਵਾਦੀ ਹੁੰਦੇ ਹੋਏ ਮੰਨਦੇ ਹਾਂ ।
4
ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਹਾਂ । ਇਸ ਲਈ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਸਾਡੇ ਥੋੜ੍ਹੇ ਜਿਹੇ ਸ਼ਬਦ ਸੁਣਨ ਦੀ ਕਿਰਪਾਲਤਾ ਕਰੋ ।
5
ਅਸੀਂ ਇਸ ਆਦਮੀ ਨੂੰ ਬੜੇ ਖ਼ਤਰਨਾਕ ਰੂਪ ਵਿੱਚ ਦੇਖਿਆ ਹੈ । ਇਹ ਸੰਸਾਰ ਭਰ ਦੇ ਸਾਰੇ ਯਹੂਦੀਆਂ ਵਿੱਚ ਬਗਾਵਤ ਕਰਵਾਉਂਦਾ ਹੈ ਅਤੇ ਨਾਸਰੀ ਮੱਤ ਦਾ ਆਗੂ ਹੈ ।
6
ਇਸ ਨੇ ਹੈਕਲ ਨੂੰ ਵੀ ਭਰਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਅਸੀਂ ਇਸ ਨੂੰ ਫੜ ਲਿਆ । [ਅਸੀਂ ਇਸ ਦਾ ਫ਼ੈਸਲਾ ਆਪਣੇ ਧਾਰਮਿਕ ਨਿਯਮ ਅਨੁਸਾਰ ਕਰਨਾ ਚਾਹੁੰਦੇ ਸੀ
7
ਪਰ ਸੈਨਾਪਤੀ ਲੁਸਿਯਸ ਨੇ ਆ ਕੇ ਜ਼ਬਰਦਸਤੀ ਇਸ ਨੂੰ ਸਾਡੇ ਹੱਥਾਂ ਵਿੱਚੋਂ ਛੁਡਾ ਲਿਆ,
8
ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ ।] ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਇਸ ਤੋਂ ਜਾਂਚ ਪੜਤਾਲ ਕਰ ਕੇ ਦੇਖ ਲਵੋ ਤਾਂ ਤੁਹਾਨੂੰ ਆਪ ਸਾਡੇ ਲਾਏ ਹੋਏ ਦੋਸ਼ਾਂ ਦਾ ਪਤਾ ਲੱਗ ਜਾਵੇਗਾ ।”
9
ਯਹੂਦੀਆਂ ਨੇ ਵੀ ਉਸ ਦੇ ਨਾਲ ਮਿਲ ਕੇ ਦੋਸ਼ ਲਾਏ ਅਤੇ ਕਿਹਾ, “ਇਹ ਸਭ ਗੱਲਾਂ ਠੀਕ ਇਸੇ ਤਰ੍ਹਾਂ ਹਨ ।”
10
ਰਾਜਪਾਲ ਨੇ ਇਸ ਦੇ ਬਾਅਦ ਪੌਲੂਸ ਨੂੰ ਬੋਲਣ ਦਾ ਇਸ਼ਾਰਾ ਕੀਤਾ । ਪੌਲੂਸ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ, “ਇਹ ਜਾਣ ਕੇ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦਾ ਨਿਆਂ ਕਰਦੇ ਰਹੇ ਹੋ, ਮੈਨੂੰ ਆਪਣੀ ਸਫ਼ਾਈ ਪੇਸ਼ ਕਰਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ।
11
ਤੁਸੀਂ ਆਪ ਪਤਾ ਕਰ ਸਕਦੇ ਹੋ ਕਿ ਮੈਨੂੰ ਬੰਦਗੀ ਕਰਨ ਦੇ ਲਈ ਯਰੂਸ਼ਲਮ ਵਿੱਚ ਆਏ ਅਜੇ ਬਾਰ੍ਹਾਂ ਤੋਂ ਜ਼ਿਆਦਾ ਦਿਨ ਨਹੀਂ ਹੋਏ ।
12
ਇਹਨਾਂ ਲੋਕਾਂ ਨੇ ਮੈਨੂੰ ਹੈਕਲ ਵਿੱਚ ਜਾਂ ਪ੍ਰਾਰਥਨਾ ਘਰ ਵਿੱਚ ਜਾਂ ਸ਼ਹਿਰ ਵਿੱਚ ਕਿਸੇ ਨਾਲ ਝਗੜਾ ਕਰਦੇ ਜਾਂ ਲੋਕਾਂ ਨੂੰ ਭੜਕਾਉਂਦੇ ਹੋਏ ਨਹੀਂ ਦੇਖਿਆ ।
13
ਇਹ ਲੋਕ ਇਹਨਾਂ ਦੋਸ਼ਾਂ ਨੂੰ ਸਿੱਧ ਨਹੀਂ ਕਰ ਸਕਦੇ ਜਿਹੜੇ ਇਹ ਮੇਰੇ ਉੱਤੇ ਲਾ ਰਹੇ ਹਨ ।
14
ਹਾਂ, ਮੈਂ ਤੁਹਾਡੇ ਸਾਹਮਣੇ ਮੰਨਦਾ ਹਾਂ ਕਿ ਉਸ ‘ਰਾਹ’ ਦੇ ਅਨੁਸਾਰ ਜਿਸ ਨੂੰ ਇਹ ਝੂਠਾ ਕਹਿੰਦੇ ਹਨ, ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਰ ਦੀ ਭਗਤੀ ਕਰਦਾ ਹਾਂ ਅਤੇ ਵਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚ ਜੋ ਕੁਝ ਲਿਖਿਆ ਹੈ, ਉਸ ਉੱਤੇ ਵਿਸ਼ਵਾਸ ਕਰਦਾ ਹਾਂ ।
15
ਮੈਨੂੰ ਪਰਮੇਸ਼ਰ ਉੱਤੇ ਆਸ ਹੈ, ਜਿਸ ਤਰ੍ਹਾਂ ਇਹਨਾਂ ਨੂੰ ਵੀ ਹੈ ਕਿ ਭਲੇ ਅਤੇ ਬੁਰੇ ਸਭ ਦਾ ਪੁਨਰ-ਉਥਾਨ ਹੋਵੇਗਾ ।
16
ਇਸ ਲਈ ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਪਰਮੇਸ਼ਰ ਅਤੇ ਲੋਕਾਂ ਦੇ ਸਾਹਮਣੇ ਮੇਰਾ ਅੰਤਹਕਰਨ ਨਿਰਦੋਸ਼ ਰਹੇ ।
17
“ਬਹੁਤ ਸਾਲਾਂ ਦੇ ਬਾਅਦ ਮੈਂ ਯਰੂਸ਼ਲਮ ਵਿੱਚ ਆਪਣੇ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਅਤੇ ਬਲੀਦਾਨ ਚੜ੍ਹਾਉਣ ਆਇਆ ਸੀ ।
18
ਮੈਂ ਇਹ ਕਰ ਰਿਹਾ ਸੀ ਅਤੇ ਮੇਰੇ ਸ਼ੁੱਧੀਕਰਨ ਦੀ ਰਸਮ ਪੂਰੀ ਹੋਣ ਦੇ ਬਾਅਦ ਇਹਨਾਂ ਨੇ ਮੈਨੂੰ ਹੈਕਲ ਵਿੱਚ ਦੇਖਿਆ । ਉਸ ਸਮੇਂ ਉੱਥੇ ਨਾ ਮੇਰੇ ਨਾਲ ਭੀੜ ਸੀ ਅਤੇ ਨਾ ਹੀ ਮੈਂ ਦੰਗਾ ਕਰ ਰਿਹਾ ਸੀ ।
19
ਹਾਂ, ਉੱਥੇ ਕੁਝ ਏਸ਼ੀਆ ਦੇ ਰਹਿਣ ਵਾਲੇ ਯਹੂਦੀ ਸਨ । ਠੀਕ ਤਾਂ ਇਹ ਸੀ ਕਿ ਜੇਕਰ ਉਹਨਾਂ ਨੇ ਮੇਰੇ ਵਿਰੁੱਧ ਕੁਝ ਕਹਿਣਾ ਸੀ ਤਾਂ ਉਹ ਆਪ ਤੁਹਾਡੇ ਸਾਹਮਣੇ ਆ ਕੇ ਮੇਰੇ ਉੱਤੇ ਦੋਸ਼ ਲਾਉਂਦੇ ।
20
ਜਾਂ ਇਹ ਲੋਕ ਹੀ ਦੱਸਣ ਕਿ ਜਦੋਂ ਮੈਂ ਮਹਾਂਸਭਾ ਦੇ ਸਾਹਮਣੇ ਖੜ੍ਹਾ ਹੋਇਆ ਸੀ ਤਦ ਇਹਨਾਂ ਨੇ ਮੇਰੇ ਵਿੱਚ ਕਿਹੜਾ ਦੋਸ਼ ਲੱਭਿਆ ਸੀ?
21
ਸਿਵਾਏ ਇਸ ਇੱਕ ਗੱਲ ਦੇ ਕਿ ਜਦੋਂ ਮੈਂ ਇਹਨਾਂ ਦੇ ਸਾਹਮਣੇ ਖੜ੍ਹਾ ਸੀ ਤਾਂ ਮੈਂ ਉੱਚੀ ਆਵਾਜ਼ ਨਾਲ ‘ਮੁਰਦਿਆਂ ਦੇ ਪੁਨਰ-ਉਥਾਨ’ ਦੇ ਸੰਬੰਧ ਵਿੱਚ ਕਿਹਾ ਸੀ ਜਿਸ ਕਾਰਨ ਅੱਜ ਤੁਹਾਡੇ ਸਾਹਮਣੇ ਮੇਰੇ ਉੱਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ ।”
22
ਰਾਜਪਾਲ ਫ਼ੇਲਿਕਸ ਨੂੰ ਇਸ ‘ਰਾਹ’ ਦੀ ਚੰਗੀ ਜਾਣਕਾਰੀ ਸੀ । ਇਸ ਲਈ ਉਸ ਨੇ ਸੁਣਵਾਈ ਬੰਦ ਕਰ ਦਿੱਤੀ ਅਤੇ ਕਿਹਾ, “ਸੈਨਾਪਤੀ ਲੁਸਿਯਸ ਦੇ ਆਉਣ ਦੇ ਬਾਅਦ ਮੈਂ ਤੁਹਾਡੇ ਮੁਕੱਦਮੇ ਦਾ ਫ਼ੈਸਲਾ ਕਰਾਂਗਾ ।”
23
ਫਿਰ ਉਸ ਨੇ ਸੂਬੇਦਾਰ ਨੂੰ ਸੱਦ ਕੇ ਹੁਕਮ ਦਿੱਤਾ ਕਿ ਪੌਲੂਸ ਨੂੰ ਪਹਿਰੇ ਵਿੱਚ ਰੱਖਿਆ ਜਾਵੇ, ਉਸ ਨੂੰ ਕੁਝ ਖੁੱਲ੍ਹ ਦਿੱਤੀ ਜਾਵੇ ਅਤੇ ਉਸ ਦੇ ਮਿੱਤਰਾਂ ਨੂੰ ਉਸ ਦੀ ਸੇਵਾ ਕਰਨ ਤੋਂ ਨਾ ਰੋਕਿਆ ਜਾਵੇ ।
24
ਕੁਝ ਦਿਨਾਂ ਦੇ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਦੇ ਨਾਲ ਆਇਆ ਜੋ ਯਹੂਦੀ ਸੀ । ਉਸ ਨੇ ਪੌਲੂਸ ਨੂੰ ਸੱਦ ਕੇ ਉਸ ਕੋਲੋਂ ਮਸੀਹ ਯਿਸੂ ਵਿੱਚ ਵਿਸ਼ਵਾਸ ਬਾਰੇ ਸੁਣਿਆ ।
25
ਪਰ ਜਦੋਂ ਪੌਲੂਸ ਨੇਕੀ, ਸਵੈ-ਕਾਬੂ, ਅਤੇ ਆਉਣ ਵਾਲੀ ਸਜ਼ਾ ਬਾਰੇ ਦੱਸਣ ਲੱਗਾ ਤਾਂ ਫ਼ੇਲਿਕਸ ਡਰ ਗਿਆ ਅਤੇ ਕਿਹਾ, “ਹੁਣ ਤੂੰ ਜਾ, ਜਦੋਂ ਮੈਨੂੰ ਸਮਾਂ ਮਿਲੇਗਾ ਤਦ ਮੈਂ ਤੈਨੂੰ ਫਿਰ ਸੱਦਾਂਗਾ ।”
26
ਉਸ ਨੂੰ ਪੌਲੂਸ ਤੋਂ ਕੁਝ ਰਿਸ਼ਵਤ ਮਿਲਣ ਦੀ ਉਮੀਦ ਸੀ । ਇਸ ਲਈ ਵੀ ਉਹ ਬਹੁਤ ਵਾਰ ਉਸ ਨੂੰ ਸੱਦ ਕੇ ਉਸ ਨਾਲ ਗੱਲਬਾਤ ਕਰਦਾ ਸੀ ।
27
ਦੋ ਸਾਲ ਪੂਰੇ ਹੋਣ ਤੋਂ ਬਾਅਦ ਜਦੋਂ ਫ਼ੇਲਿਕਸ ਦੀ ਥਾਂ ਪੁਰਕਿਯੁਸ ਫ਼ੇਸਤੁਸ ਦੀ ਨਿਯੁਕਤੀ ਹੋਈ ਤਾਂ ਫ਼ੇਲਿਕਸ ਯਹੂਦੀਆਂ ਨੂੰ ਖ਼ੁਸ਼ ਕਰਨ ਲਈ ਪੌਲੂਸ ਨੂੰ ਕੈਦ ਵਿੱਚ ਹੀ ਛੱਡ ਗਿਆ ।
← Chapter 23
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 25 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28