bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 3
Acts 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
1
ਇੱਕ ਦਿਨ ਪਤਰਸ ਅਤੇ ਯੂਹੰਨਾ ਦੁਪਿਹਰ ਦੇ ਤਿੰਨ ਵਜੇ ਪ੍ਰਾਰਥਨਾ ਕਰਨ ਦੇ ਸਮੇਂ ਹੈਕਲ ਵੱਲ ਜਾ ਰਹੇ ਸਨ ।
2
ਹੈਕਲ ਦੇ ‘ਸੁੰਦਰ’ ਨਾਂ ਦੇ ਦਰਵਾਜ਼ੇ ਤੇ ਇੱਕ ਜਨਮ ਦਾ ਲੰਗੜਾ ਆਦਮੀ ਸੀ ਜਿਸ ਨੂੰ ਲੋਕ ਹਰ ਰੋਜ਼ ਲਿਆ ਕੇ ਛੱਡ ਜਾਂਦੇ ਸਨ ਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ ।
3
ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਦੇਖਿਆ ਕਿ ਉਹ ਹੈਕਲ ਵਿੱਚ ਪ੍ਰਵੇਸ਼ ਕਰਨ ਲੱਗੇ ਹਨ ਤਾਂ ਉਸ ਨੇ ਉਹਨਾਂ ਤੋਂ ਵੀ ਭੀਖ ਮੰਗੀ ।
4
ਤਦ ਪਤਰਸ ਅਤੇ ਯੂਹੰਨਾ ਨੇ ਉਸ ਵੱਲ ਬੜੇ ਧਿਆਨ ਨਾਲ ਦੇਖਿਆ ਅਤੇ ਪਤਰਸ ਨੇ ਕਿਹਾ, “ਸਾਡੇ ਵੱਲ ਦੇਖ!”
5
ਉਹ ਕੁਝ ਮਿਲਣ ਦੀ ਆਸ ਨਾਲ ਉਹਨਾਂ ਵੱਲ ਦੇਖਣ ਲੱਗਾ ।
6
ਪਤਰਸ ਨੇ ਉਸ ਨੂੰ ਕਿਹਾ, “ਚਾਂਦੀ ਜਾਂ ਸੋਨਾ ਤਾਂ ਮੇਰੇ ਕੋਲ ਹੈ ਨਹੀਂ ਪਰ ਜੋ ਕੁਝ ਮੇਰੇ ਕੋਲ ਹੈ ਮੈਂ ਤੈਨੂੰ ਦਿੰਦਾ ਹਾਂ । ਨਾਸਰਤ ਨਿਵਾਸੀ ਯਿਸੂ ਮਸੀਹ ਦੇ ਨਾਮ ਵਿੱਚ ਚੱਲ ਫਿਰ!”
7
ਤਦ ਪਤਰਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਖੜ੍ਹਾ ਕੀਤਾ । ਇਕਦਮ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ ।
8
ਉਹ ਇਕਦਮ ਛਾਲ੍ਹ ਮਾਰ ਕੇ ਉੱਠਿਆ ਅਤੇ ਚੱਲਣ ਫਿਰਨ ਲੱਗਾ । ਫਿਰ ਉਹ ਉਹਨਾਂ ਦੇ ਨਾਲ ਹੈਕਲ ਵਿੱਚ ਚੱਲਦਾ, ਛਾਲ੍ਹਾਂ ਮਾਰਦਾ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਚਲਾ ਗਿਆ ।
9
ਸਾਰੇ ਲੋਕਾਂ ਨੇ ਉਸ ਨੂੰ ਚੱਲਦੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਦੇਖ ਕੇ
10
ਪਛਾਣ ਲਿਆ ਕਿ ਇਹ ਉਹ ਹੀ ਮੰਗਤਾ ਹੈ ਜਿਹੜਾ ਹੈਕਲ ਦੇ ‘ਸੁੰਦਰ’ ਦਰਵਾਜ਼ੇ ਤੇ ਬੈਠਾ ਹੁੰਦਾ ਸੀ । ਉਸ ਦੇ ਨਾਲ ਹੋਏ ਚਮਤਕਾਰ ਨੂੰ ਦੇਖ ਕੇ ਲੋਕ ਹੈਰਾਨ ਅਤੇ ਹੱਕੇ-ਬੱਕੇ ਰਹਿ ਗਏ ।
11
ਉਹ ਆਦਮੀ ਪਤਰਸ ਅਤੇ ਯੂਹੰਨਾ ਦੇ ਪਿੱਛੇ ਲੱਗਾ ਰਿਹਾ । ਇਸ ਲਈ ਸਾਰੇ ਲੋਕ ਹੈਰਾਨ ਹੋ ਕੇ ਉਹਨਾਂ ਦੇ ਵੱਲ ਦੌੜੇ ਅਤੇ ਸੁਲੇਮਾਨ ਦੇ ਵਿਹੜੇ ਵਿੱਚ ਆ ਗਏ ।
12
ਤਦ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਹ ਦੇਖ ਕੇ ਕਿਉਂ ਹੈਰਾਨ ਹੋ ਅਤੇ ਸਾਡੇ ਵੱਲ ਕਿਉਂ ਦੇਖ ਰਹੇ ਹੋ? ਕੀ ਅਸੀਂ ਆਪਣੀ ਹੀ ਸਮਰੱਥਾ ਅਤੇ ਭਗਤੀ ਨਾਲ ਇਸ ਨੂੰ ਚੱਲਣ ਯੋਗ ਕੀਤਾ ਹੈ?
13
ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਦਾਸ ਯਿਸੂ ਨੂੰ ਮਹਿਮਾ ਦਿੱਤੀ ਹੈ । ਉਹਨਾਂ ਨੂੰ ਤੁਸੀਂ ਵੈਰੀਆਂ ਦੇ ਹੱਥਾਂ ਵਿੱਚ ਫੜਵਾ ਦਿੱਤਾ ਅਤੇ ਪਿਲਾਤੁਸ ਦੇ ਸਾਹਮਣੇ ਉਹਨਾਂ ਨੂੰ ਰੱਦਿਆ, ਜਦੋਂ ਕਿ ਪਿਲਾਤੁਸ ਨੇ ਉਹਨਾਂ ਨੂੰ ਛੱਡਣ ਦਾ ਫ਼ੈਸਲਾ ਕੀਤਾ ਸੀ;
14
ਪਰ ਤੁਸੀਂ ਪਵਿੱਤਰ ਅਤੇ ਨੇਕ ਪੁਰਖ ਨੂੰ ਰੱਦ ਦਿੱਤਾ ਅਤੇ ਇੱਕ ਕਾਤਲ ਨੂੰ ਛੱਡ ਦੇਣ ਦੀ ਮੰਗ ਕੀਤੀ ।
15
ਇਸ ਤਰ੍ਹਾਂ ਤੁਸੀਂ ਉਸ ਨੂੰ ਮਾਰ ਦਿੱਤਾ ਜੋ ਜੀਵਨ ਦਾ ਸ੍ਰੋਤ ਸੀ । ਪਰ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਦਿੱਤਾ ਜਿਸ ਦੇ ਅਸੀਂ ਗਵਾਹ ਹਾਂ ।
16
ਯਿਸੂ ਦੇ ਨਾਮ ਵਿੱਚ ਉਸ ਵਿਸ਼ਵਾਸ ਦੇ ਦੁਆਰਾ ਜਿਹੜਾ ਉਸ ਦੇ ਨਾਮ ਵਿੱਚ ਹੈ, ਇਸ ਆਦਮੀ ਨੂੰ ਜਿਸ ਨੂੰ ਤੁਸੀਂ ਦੇਖਦੇ ਅਤੇ ਜਾਣਦੇ ਹੋ, ਸਮਰੱਥਾ ਮਿਲੀ ਹੈ । ਜੋ ਵਿਸ਼ਵਾਸ ਯਿਸੂ ਦੁਆਰਾ ਮਿਲਦਾ ਹੈ, ਉਸ ਨੇ ਤੁਹਾਡੇ ਸਾਰਿਆਂ ਦੇ ਸਾਹਮਣੇ ਇਸ ਨੂੰ ਪੂਰੀ ਤਰ੍ਹਾਂ ਚੰਗਾ ਕਰ ਦਿੱਤਾ ਹੈ ।
17
“ਹੇ ਇਸਰਾਏਲੀਓ, ਮੈਂ ਜਾਣਦਾਂ ਹਾਂ ਕਿ ਤੁਸੀਂ ਅਤੇ ਤੁਹਾਡੇ ਆਗੂਆਂ ਨੇ ਇਹ ਕੰਮ ਅਣਜਾਣੇ ਵਿੱਚ ਕੀਤਾ ।
18
ਪਰਮੇਸ਼ਰ ਨੇ ਪਹਿਲਾਂ ਹੀ ਸਭ ਨਬੀਆਂ ਦੇ ਰਾਹੀਂ ਇਹ ਦੱਸ ਦਿੱਤਾ ਸੀ ਕਿ ਉਹਨਾਂ ਦਾ ਮਸੀਹ ਦੁੱਖ ਸਹੇਗਾ ਅਤੇ ਇਹ ਉਹਨਾਂ ਨੇ ਇਸ ਤਰ੍ਹਾਂ ਪੂਰਾ ਕੀਤਾ ।
19
ਇਸ ਲਈ ਤੁਸੀਂ ਤੋਬਾ ਕਰੋ ਅਤੇ ਪਰਮੇਸ਼ਰ ਵੱਲ ਮੁੜੋ ਕਿ ਉਹ ਤੁਹਾਡੇ ਪਾਪ ਮਾਫ਼ ਕਰ ਦੇਣ
20
ਜਿਸ ਨਾਲ ਤੁਹਾਨੂੰ ਫਿਰ ਆਤਮਿਕ ਤਾਜ਼ਗੀ ਪ੍ਰਭੂ ਤੋਂ ਮਿਲੇ ਅਤੇ ਉਹ ਤੁਹਾਡੇ ਲਈ ਪਹਿਲਾਂ ਤੋਂ ਨਿਯੁਕਤ ਕੀਤੇ ਮਸੀਹ ਭਾਵ ਯਿਸੂ ਨੂੰ ਭੇਜ ਦੇਣ ।
21
ਪਰ ਇਹ ਜ਼ਰੂਰੀ ਹੈ ਕਿ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹਿਣ ਜਦੋਂ ਤੱਕ ਕਿ ਸਭ ਕੁਝ ਸੁਧਾਰਿਆ ਨਾ ਜਾਵੇ ਜਿਸ ਦੇ ਬਾਰੇ ਪਰਮੇਸ਼ਰ ਨੇ ਸ਼ੁਰੂ ਤੋਂ ਆਪਣੇ ਪਵਿੱਤਰ ਨਬੀਆਂ ਦੇ ਰਾਹੀਂ ਕਿਹਾ ਹੈ ।
22
ਮੂਸਾ ਨੇ ਵੀ ਕਿਹਾ, ‘ਪ੍ਰਭੂ ਪਰਮੇਸ਼ਰ ਤੁਹਾਡੇ ਲਈ ਤੁਹਾਡੇ ਭਰਾਵਾਂ ਵਿੱਚੋਂ ਇੱਕ ਨਬੀ ਨੂੰ ਖੜ੍ਹਾ ਕਰਨਗੇ ਜਿਸ ਤਰ੍ਹਾਂ ਉਸ ਨੇ ਮੈਨੂੰ ਖੜ੍ਹਾ ਕੀਤਾ । ਜੋ ਕੁਝ ਵੀ ਉਹ ਤੁਹਾਨੂੰ ਕਹਿਣ, ਉਸ ਨੂੰ ਜ਼ਰੂਰ ਸੁਣਨਾ ।
23
ਜੋ ਕੋਈ ਵੀ ਉਸ ਨਬੀ ਦੀ ਨਾ ਸੁਣੇ, ਉਹ ਆਪਣੇ ਲੋਕਾਂ ਵਿੱਚੋਂ ਨਾਸ਼ ਕੀਤਾ ਜਾਵੇ ।’
24
ਸਮੂਏਲ ਤੋਂ ਲੈ ਕੇ ਉਸ ਦੇ ਬਾਅਦ ਆਉਣ ਵਾਲੇ ਸਾਰੇ ਨਬੀਆਂ ਨੇ ਜਿਹਨਾਂ ਕੋਲ ਸੰਦੇਸ਼ ਸੀ, ਇਹਨਾਂ ਦਿਨਾਂ ਦੀ ਭਵਿੱਖਬਾਣੀ ਕੀਤੀ ।
25
ਤੁਸੀਂ ਨਬੀਆਂ ਅਤੇ ਉਸ ਨੇਮ ਦੀ ਸੰਤਾਨ ਹੋ ਜੋ ਪਰਮੇਸ਼ਰ ਨੇ ਤੁਹਾਡੇ ਪੁਰਖਿਆਂ ਨਾਲ, ਅਬਰਾਹਾਮ ਨੂੰ ਇਹ ਕਹਿ ਕੇ ਬੰਨ੍ਹਿਆ ਸੀ ‘ਤੇਰੀ ਸੰਤਾਨ ਦੁਆਰਾ ਸੰਸਾਰ ਦੀਆਂ ਸਭ ਕੌਮਾਂ ਅਸੀਸ ਪਾਉਣਗੀਆਂ ।’
26
ਪਰਮੇਸ਼ਰ ਨੇ ਆਪਣੇ ਦਾਸ ਨੂੰ ਚੁਣਿਆ ਅਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਉਹ ਤੁਹਾਡੇ ਵਿੱਚੋਂ ਹਰ ਇੱਕ ਨੂੰ ਤੁਹਾਡੇ ਬੁਰੇ ਰਾਹਾਂ ਤੋਂ ਮੋੜਨ ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28