bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Acts 17
Acts 17
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
1
ਉਹ ਅਮਫ਼ਿਪੁਲਿਸ ਅਤੇ ਅਪੱਲੋਨਿਯਾ ਦੀ ਯਾਤਰਾ ਕਰਦੇ ਹੋਏ ਥੱਸਲੁਨੀਕੇ ਵਿੱਚ ਪਹੁੰਚੇ । ਉੱਥੇ ਯਹੂਦੀ ਲੋਕਾਂ ਦਾ ਇੱਕ ਪ੍ਰਾਰਥਨਾ ਘਰ ਸੀ ।
2
ਪੌਲੂਸ ਆਪਣੀ ਰੀਤ ਅਨੁਸਾਰ ਉਹਨਾਂ ਦੇ ਪ੍ਰਾਰਥਨਾ ਘਰ ਵਿੱਚ ਗਿਆ । ਉੱਥੇ ਤਿੰਨ ਹਫ਼ਤਿਆਂ ਤੱਕ ਉਹਨਾਂ ਦੇ ਨਾਲ ਪਵਿੱਤਰ-ਗ੍ਰੰਥ ਵਿੱਚੋਂ ਵਿਵਾਦ ਕਰਦਾ ਰਿਹਾ ।
3
ਉਸ ਨੇ ਅਰਥ ਖੋਲ੍ਹ ਕੇ ਸਬੂਤ ਦਿੱਤੇ ਕਿ ਮਸੀਹ ਦਾ ਦੁੱਖ ਭੋਗਣਾ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣਾ ਜ਼ਰੂਰੀ ਸੀ । ਉਸ ਨੇ ਕਿਹਾ, “ਇਹ ਯਿਸੂ ਹੀ ਹਨ, ਜਿਹਨਾਂ ਦੇ ਬਾਰੇ ਮੈਂ ਪ੍ਰਚਾਰ ਕਰ ਰਿਹਾ ਹਾਂ, ਉਹ ਹੀ ਮਸੀਹ ਹਨ ।”
4
ਉਹਨਾਂ ਵਿੱਚੋਂ ਕੁਝ ਨੇ ਮੰਨ ਲਿਆ ਅਤੇ ਉਹ ਪੌਲੂਸ ਅਤੇ ਸੀਲਾਸ ਦੇ ਵੱਲ ਹੋ ਗਏ । ਇਸੇ ਤਰ੍ਹਾਂ ਬਹੁਤ ਸਾਰੇ ਯੂਨਾਨੀ ਸ਼ਰਧਾਲੂਆਂ ਅਤੇ ਬਹੁਤ ਸਾਰੀਆਂ ਮੰਨੀਆਂ ਪ੍ਰਮੰਨੀਆਂ ਔਰਤਾਂ ਨੇ ਵੀ ਕੀਤਾ ।
5
ਤਦ ਯਹੂਦੀ ਈਰਖਾ ਨਾਲ ਭਰ ਗਏ ਅਤੇ ਕੁਝ ਬਜ਼ਾਰੀ ਗੁੰਡਿਆਂ ਨੂੰ ਨਾਲ ਲੈ ਕੇ ਅਤੇ ਭੀੜ ਇਕੱਠੀ ਕਰ ਕੇ ਸ਼ਹਿਰ ਵਿੱਚ ਦੰਗਾ ਕਰਨ ਲੱਗੇ । ਉਹਨਾਂ ਨੇ ਯਾਸੋਨ ਦੇ ਘਰ ਉੱਤੇ ਹਮਲਾ ਕਰ ਦਿੱਤਾ ਅਤੇ ਪੌਲੂਸ ਅਤੇ ਸੀਲਾਸ ਨੂੰ ਸ਼ਹਿਰ ਦੀ ਸਭਾ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ ।
6
ਪਰ ਜਦੋਂ ਉਹ ਉਹਨਾਂ ਨੂੰ ਨਾ ਲੱਭੇ, ਤਾਂ ਯਾਸੋਨ ਅਤੇ ਕੁਝ ਦੂਜੇ ਭਰਾਵਾਂ ਨੂੰ ਸ਼ਹਿਰ ਦੇ ਅਧਿਕਾਰੀਆਂ ਕੋਲ ਖਿੱਚ ਲਿਆਏ ਅਤੇ ਉੱਥੇ ਹੰਗਾਮਾ ਹੋ ਗਿਆ, ਅਤੇ ਪੁਕਾਰ ਕੇ ਕਹਿਣ ਲੱਗੇ “ਇਹ ਲੋਕ ਜਿਹਨਾਂ ਨੇ ਸੰਸਾਰ ਨੂੰ ਉਲਟ ਪੁਲਟ ਕਰ ਦਿੱਤਾ ਹੈ, ਹੁਣ ਇੱਥੇ ਵੀ ਆ ਪਹੁੰਚੇ ਹਨ
7
ਅਤੇ ਯਾਸੋਨ ਨੇ ਉਹਨਾਂ ਨੂੰ ਆਪਣੇ ਕੋਲ ਠਹਿਰਾਇਆ ਹੈ । ਇਹ ਸਭ ਕੈਸਰ ਦਾ ਵਿਰੋਧ ਕਰਦੇ ਹਨ ਅਤੇ ਕਹਿੰਦੇ ਹਨ ਕਿ ਇੱਕ ਦੂਜਾ ਰਾਜਾ ਹੈ, ਜਿਸ ਦਾ ਨਾਮ ਯਿਸੂ ਹੈ ।”
8
ਇਹ ਸ਼ਬਦ ਸੁਣ ਕੇ ਭੀੜ ਅਤੇ ਸ਼ਹਿਰ ਦੇ ਅਧਿਕਾਰੀਆਂ ਵਿੱਚ ਹੰਗਾਮਾ ਹੋ ਗਿਆ ।
9
ਤਦ ਅਧਿਕਾਰੀਆਂ ਨੇ ਯਾਸੋਨ ਅਤੇ ਬਾਕੀ ਦੇ ਆਦਮੀਆਂ ਕੋਲੋਂ ਜ਼ਮਾਨਤ-ਨਾਮਾ ਲੈ ਕੇ ਉਹਨਾਂ ਨੂੰ ਛੱਡ ਦਿੱਤਾ ।
10
ਭਰਾਵਾਂ ਨੇ ਰਾਤੋ ਰਾਤ ਪੌਲੂਸ ਅਤੇ ਸੀਲਾਸ ਨੂੰ ਬਰਿਯਾ ਨੂੰ ਭੇਜ ਦਿੱਤਾ । ਉਹ ਉੱਥੇ ਪਹੁੰਚ ਕੇ ਯਹੂਦੀਆਂ ਦੇ ਪ੍ਰਾਰਥਨਾ ਘਰ ਵਿੱਚ ਗਏ ।
11
ਇੱਥੋਂ ਦੇ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਜ਼ਿਆਦਾ ਖੁੱਲ੍ਹੇ ਦਿਲਾਂ ਵਾਲੇ ਸਨ । ਉਹਨਾਂ ਨੇ ਵਚਨ ਨੂੰ ਬੜੇ ਉਤਸ਼ਾਹ ਨਾਲ ਸਵੀਕਾਰ ਕੀਤਾ ਅਤੇ ਉਹ ਹਰ ਦਿਨ ਪਵਿੱਤਰ-ਗ੍ਰੰਥਾਂ ਵਿੱਚੋਂ ਲੱਭਦੇ ਰਹੇ ਕਿ ਇਹ ਗੱਲ ਠੀਕ ਹੈ ਜਾਂ ਨਹੀਂ ।
12
ਇਹਨਾਂ ਵਿੱਚੋਂ ਬਹੁਤ ਇੱਜ਼ਤਦਾਰ ਯੂਨਾਨੀ ਔਰਤਾਂ ਅਤੇ ਆਦਮੀਆਂ ਦੀ ਵੱਡੀ ਗਿਣਤੀ ਨੇ ਵਿਸ਼ਵਾਸ ਕੀਤਾ ।
13
ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਬਰਿਯਾ ਵਿੱਚ ਪੌਲੂਸ ਪਰਮੇਸ਼ਰ ਦਾ ਵਚਨ ਸੁਣਾ ਰਿਹਾ ਹੈ ਤਾਂ ਉਹ ਉੱਥੇ ਆ ਕੇ ਦੰਗਾ ਕਰਨ ਲੱਗੇ ਅਤੇ ਲੋਕਾਂ ਨੂੰ ਭੜਕਾਉਣ ਲੱਗੇ ।
14
ਤਦ ਭਰਾਵਾਂ ਨੇ ਪੌਲੂਸ ਨੂੰ ਉਸੇ ਸਮੇਂ ਵਿਦਾ ਕਰ ਦਿੱਤਾ ਕਿ ਉਹ ਸਮੁੰਦਰ ਦੇ ਕੰਢੇ ਤੇ ਚਲਾ ਜਾਵੇ । ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ ।
15
ਉਹ ਲੋਕ ਜਿਹੜੇ ਪੌਲੂਸ ਦੇ ਨਾਲ ਗਏ ਸਨ, ਅਥੇਨੇ ਤੱਕ ਆਏ । ਫਿਰ ਉਹ ਸੀਲਾਸ ਅਤੇ ਤਿਮੋਥਿਉਸ ਦੇ ਲਈ ਇਹ ਸੁਨੇਹਾ ਲੈ ਕੇ ਕਿ ਉਹ ਜਿੰਨੀ ਛੇਤੀ ਹੋ ਸਕੇ ਪੌਲੂਸ ਕੋਲ ਆ ਜਾਣ, ਉਹ ਬਰਿਯਾ ਵਿੱਚ ਵਾਪਸ ਆ ਗਏ ।
16
ਜਦੋਂ ਪੌਲੂਸ ਅਥੇਨੇ ਵਿੱਚ ਉਹਨਾਂ ਦੀ ਉਡੀਕ ਕਰ ਰਿਹਾ ਸੀ ਤਾਂ ਸ਼ਹਿਰ ਨੂੰ ਮੂਰਤੀਆਂ ਨਾਲ ਭਰਿਆ ਦੇਖ ਕੇ ਉਸ ਦਾ ਆਤਮਾ ਬਹੁਤ ਦੁਖੀ ਹੋਇਆ ।
17
ਇਸ ਲਈ ਉਹ ਹਰ ਦਿਨ ਪ੍ਰਾਰਥਨਾ ਘਰ ਵਿੱਚ ਯਹੂਦੀਆਂ ਅਤੇ ਪਰਮੇਸ਼ਰ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨਾਲ ਅਤੇ ਚੌਂਕ ਵਿੱਚ ਉਹਨਾਂ ਲੋਕਾਂ ਨਾਲ ਜਿਹੜੇ ਉੱਥੇ ਅਕਸਰ ਆ ਜਾਂਦੇ ਸਨ ਵਿਵਾਦ ਕਰਦਾ ਸੀ ।
18
ਕੁਝ ਅਪਿਕੂਰੀ ਅਤੇ ਸਤੋਇਕੀ ਦਾਰਸ਼ਨਿਕਾਂ ਨੇ ਵੀ ਪੌਲੂਸ ਨਾਲ ਵਿਵਾਦ ਕੀਤਾ । ਕੁਝ ਕਹਿਣ ਲੱਗੇ, “ਇਹ ਬਕਵਾਸੀ ਕੀ ਕਹਿਣਾ ਚਾਹੁੰਦਾ ਹੈ?” ਕੁਝ ਹੋਰਾਂ ਨੇ ਕਿਹਾ, “ਇਹ ਵਿਦੇਸ਼ੀ ਦੇਵਤਿਆਂ ਦਾ ਪ੍ਰਚਾਰਕ ਲੱਗਦਾ ਹੈ ।” ਉਹਨਾਂ ਨੇ ਇਹ ਇਸ ਲਈ ਕਿਹਾ ਕਿਉਂਕਿ ਪੌਲੂਸ ਯਿਸੂ ਅਤੇ ਪੁਨਰ-ਉਥਾਨ ਦੇ ਬਾਰੇ ਪ੍ਰਚਾਰ ਕਰ ਰਿਹਾ ਸੀ ।
19
ਇਸ ਲਈ ਉਹ ਪੌਲੂਸ ਨੂੰ ਅਰਿਯੁਪਗੁਸ ਦੀ ਸਭਾ ਦੇ ਸਾਹਮਣੇ ਲੈ ਗਏ ਅਤੇ ਪੁੱਛਣ ਲੱਗੇ, “ਕੀ ਸਾਨੂੰ ਸਮਝਾ ਸਕਦੇ ਹੋ ਕਿ ਤੁਸੀਂ ਇਹ ਕਿਹੜੀ ਨਵੀਂ ਸਿੱਖਿਆ ਦੇ ਰਹੇ ਹੋ?
20
ਤੁਸੀਂ ਕੁਝ ਅਜਿਹੀਆਂ ਗੱਲਾਂ ਕਹਿੰਦੇ ਹੋ ਜਿਹੜੀਆਂ ਸਾਨੂੰ ਅਨੋਖੀਆਂ ਲੱਗਦੀਆਂ ਹਨ । ਅਸੀਂ ਉਹਨਾਂ ਦਾ ਅਰਥ ਜਾਨਣਾ ਚਾਹੁੰਦੇ ਹਾਂ ।”
21
(ਕਿਉਂਕਿ ਅਥੇਨੇ ਨਿਵਾਸੀ ਅਤੇ ਪਰਦੇਸੀ ਜਿਹੜੇ ਉੱਥੇ ਰਹਿੰਦੇ ਸਨ, ਨਵੀਆਂ ਨਵੀਆਂ ਗੱਲਾਂ ਦੱਸਣ ਅਤੇ ਸੁਣਨ ਤੋਂ ਸਿਵਾਏ ਹੋਰ ਕਿਸੇ ਕੰਮ ਵਿੱਚ ਆਪਣਾ ਸਮਾਂ ਨਹੀਂ ਬਿਤਾਉਂਦੇ ਸਨ ।)
22
ਫਿਰ ਪੌਲੂਸ ਅਰਿਯੁਪਗੁਸ ਦੀ ਸਭਾ ਵਿੱਚ ਖੜ੍ਹਾ ਹੋ ਕੇ ਕਹਿਣ ਲੱਗਾ, “ਅਥੇਨੇ ਦੇ ਰਹਿਣ ਵਾਲਿਓ! ਮੈਂ ਦੇਖਦਾ ਹਾਂ ਕਿ ਤੁਸੀਂ ਹਰ ਤਰ੍ਹਾਂ ਨਾਲ ਧਾਰਮਿਕ ਹੋ ।
23
ਜਦੋਂ ਮੈਂ ਇੱਧਰ ਉੱਧਰ ਘੁੰਮਦਾ ਹੋਇਆ ਤੁਹਾਡੀ ਪੂਜਾ ਦੀਆਂ ਮੂਰਤਾਂ ਨੂੰ ਦੇਖ ਰਿਹਾ ਸੀ ਤਾਂ ਮੈਂ ਇੱਕ ਅਜਿਹੀ ਵੇਦੀ ਦੇਖੀ ਜਿਸ ਉੱਤੇ ਇਹ ਉਕਰਿਆ ਹੋਇਆ ਸੀ, ‘ਅਣਜਾਣੇ ਦੇਵਤਾ ਦੇ ਲਈ’ । ਜਿਸ ਨੂੰ ਤੁਸੀਂ ਅਣਜਾਣੇ ਹੀ ਪੂਜਦੇ ਹੋ, ਮੈਂ ਤੁਹਾਨੂੰ ਉਸੇ ਦਾ ਸੰਦੇਸ਼ ਦਿੰਦਾ ਹਾਂ ।
24
ਪਰਮੇਸ਼ਰ, ਜਿਹਨਾਂ ਨੇ ਇਸ ਸੰਸਾਰ ਨੂੰ ਰਚਿਆ ਹੈ ਅਤੇ ਜੋ ਕੁਝ ਇਸ ਵਿੱਚ ਹੈ, ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਰਹਿੰਦੇ । ਉਹ ਤਾਂ ਅਕਾਸ਼ ਅਤੇ ਧਰਤੀ ਦੇ ਮਾਲਕ ਹਨ ।
25
ਨਾ ਹੀ ਉਹਨਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਹੈ ਕਿ ਮਨੁੱਖ ਦੇ ਹੱਥੋਂ ਸੇਵਾ ਲੈਣ ਕਿਉਂਕਿ ਉਹ ਤਾਂ ਆਪ ਸਭ ਨੂੰ ਜੀਵਨ, ਸਾਹ ਅਤੇ ਸਭ ਚੀਜ਼ਾਂ ਦਿੰਦੇ ਹਨ ।
26
ਉਹਨਾਂ ਨੇ ਇੱਕ ਹੀ ਮਨੁੱਖ ਤੋਂ ਸਭ ਕੌਮਾਂ ਨੂੰ ਰਚਿਆ ਹੈ ਕਿ ਉਹ ਸਾਰੀ ਧਰਤੀ ਉੱਤੇ ਵੱਸਣ । ਫਿਰ ਉਹਨਾਂ ਨੇ ਹੀ ਉਹਨਾਂ ਦੇ ਜੀਵਨ ਕਾਲ ਅਤੇ ਰਹਿਣ ਦੀਆਂ ਥਾਂਵਾਂ ਨਿਸ਼ਚਿਤ ਕੀਤੀਆਂ ਹਨ
27
ਕਿ ਉਹ ਉਹਨਾਂ ਨੂੰ ਖੋਜਦੇ ਹੋਏ ਉਹਨਾਂ ਨੂੰ ਸ਼ਾਇਦ ਲੱਭ ਲੈਣ । ਫਿਰ ਵੀ ਉਹ ਸਾਡੇ ਤੋਂ ਦੂਰ ਨਹੀਂ ਹਨ ।
28
ਕਿਉਂਕਿ ਉਹਨਾਂ ਵਿੱਚ ਅਸੀਂ ਜਿਊਂਦੇ ਰਹਿੰਦੇ, ਚੱਲਦੇ ਫਿਰਦੇ ਅਤੇ ਮੌਜੂਦ ਹਾਂ । ਤੁਹਾਡੇ ਹੀ ਕੁਝ ਕਵੀਆਂ ਨੇ ਕਿਹਾ ਹੈ, ‘ਸੱਚਮੁੱਚ ਅਸੀਂ ਉਹਨਾਂ ਦਾ ਵੰਸ ਹਾਂ ।’
29
“ਫਿਰ ਜੇਕਰ ਅਸੀਂ ਉਹਨਾਂ ਦਾ ਵੰਸ ਹਾਂ ਤਾਂ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ, ਪੱਥਰ, ਕਲਾ ਦੁਆਰਾ ਉਕਰੀ ਮੂਰਤੀ ਜਾਂ ਮਨੁੱਖ ਦੀ ਸੋਚ ਦੀ ਕਿਰਤ ਹਨ ।
30
ਪਰਮੇਸ਼ਰ ਨੇ ਅਗਿਆਨਤਾ ਦੇ ਯੁੱਗਾਂ ਉੱਤੇ ਧਿਆਨ ਨਹੀਂ ਦਿੱਤਾ ਪਰ ਹੁਣ ਉਹਨਾਂ ਦਾ ਹੁਕਮ ਹੈ ਕਿ ਸਭ ਮਨੁੱਖ ਹਰ ਥਾਂ ਤੇ ਆਪਣੇ ਬੁਰੇ ਕੰਮਾਂ ਨੂੰ ਤਿਆਗਣ ।
31
ਕਿਉਂਕਿ ਉਹਨਾਂ ਨੇ ਇੱਕ ਦਿਨ ਨਿਸ਼ਚਿਤ ਕੀਤਾ ਹੈ, ਜਦੋਂ ਉਹ ਪਹਿਲੇ ਹੀ ਨਿਯੁਕਤ ਕੀਤੇ ਮਨੁੱਖ ਦੁਆਰਾ ਸੰਸਾਰ ਦਾ ਸੱਚਾਈ ਨਾਲ ਨਿਆਂ ਕਰਨਗੇ । ਉਹਨਾਂ ਨੇ ਉਸ ਆਦਮੀ ਨੂੰ ਮੁਰਦਿਆਂ ਵਿੱਚੋਂ ਜਿਊਂਦਾ ਕਰ ਕੇ ਸਾਰਿਆਂ ਨੂੰ ਇਸ ਗੱਲ ਦਾ ਸਬੂਤ ਦੇ ਦਿੱਤਾ ਹੈ ।”
32
ਜਦੋਂ ਉਹਨਾਂ ਨੇ ਮੁਰਦਿਆਂ ਦੇ ਜੀਅ ਉੱਠਣ ਬਾਰੇ ਸੁਣਿਆ ਤਾਂ ਉਹਨਾਂ ਵਿੱਚੋਂ ਕੁਝ ਮਖ਼ੌਲ ਕਰਨ ਲੱਗੇ ਪਰ ਕੁਝ ਹੋਰਨਾਂ ਨੇ ਕਿਹਾ, “ਅਸੀਂ ਇਸ ਬਾਰੇ ਤੁਹਾਡੇ ਕੋਲੋਂ ਫਿਰ ਸੁਣਾਂਗੇ ।”
33
ਤਦ ਪੌਲੂਸ ਸਭਾ ਵਿੱਚੋਂ ਚਲਾ ਗਿਆ ।
34
ਪਰ ਕੁਝ ਆਦਮੀਆਂ ਨੇ ਪੌਲੂਸ ਦਾ ਸਾਥ ਦਿੱਤਾ ਅਤੇ ਵਿਸ਼ਵਾਸ ਕੀਤਾ । ਉਹਨਾਂ ਵਿੱਚ ਦਿਯਾਨੁਸਿਯੁਸ ਜੋ ਅਰਿਯੁਪਗੁਸ ਦਾ ਮੈਂਬਰ ਸੀ, ਦਾਮਰਿਸ ਨਾਂ ਦੀ ਇੱਕ ਔਰਤ ਅਤੇ ਕਈ ਹੋਰ ਲੋਕ ਸਨ ।
← Chapter 16
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 18 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28